January 23, 2021
ਪਿਛਲੇ ਇੱਕ ਮਹੀਨੇ ਤੋਂ ਸਿੰਘੂ ਬਾਰਡਰ (ਦਿੱਲੀ) ਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੁਬਾਰਾ ਪਾਸ ਕੀਤੇ ਬਿੱਲਾਂ ਵਿਰੁੱਧ ਸੰਘਰਸ ਵਿੰਢਿਆਂ ਹੋਇਆ ਹੈ। ਜਿਸ ਵਿੱਚ ਸਰਦਾਰ ਅਜਮੇਰ ਸਿੰਘ ਜੀ ਵੱਲੋਂ ਇਸ ਸੰਘਰਸ਼ ਵਿੱਚ ਸਮੂਲੀਅਤ ਕਰਕੇ ਆਪਣੇ ਕੀਮਤੀ ਵਿਚਾਰ ਸੰਘਰਸਸ਼ੀਲ ਧਿਰਾਂ ਲਈ ਸਾਝੇ ਕੀਤੇ ਗਏ। ਉਨ੍ਹਾਂ ਦੁਬਾਰਾ ਸਾਝੇ ਕੀਤੇ ਗਏ ਵਿਚਾਰ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਝੇ ਕਰ ਰਹੇਂ ਹਾਂ।
ਇੰਡੀਅਨ ਸੁਪਰੀਮ ਕੋਰਟ ਵੱਲੋਂ ਨਵੇਂ ਖੇਤੀ ਕਾਨੂੰਨਾਂ ਉੱਤੇ ਰੋਕ ਲਾਉਣ ਅਤੇ ਇਹਨਾਂ ਕਾਨੂੰਨਾਂ ਬਾਰੇ ਅਦਾਲਤ ਨੂੰ ਸਲਾਹ ਦੇਣ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਮਿਤੀ 12 ਜਨਵਰੀ, 2021 ਨੂੰ ਸੁਣਾਇਆ ਗਿਆ ਹੈ।
ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਅਸੀਂ ਏਅਰਪੋਰਟ ਨੂੰ ਨਿਕਲ ਪਏ ਅੱਜ ਅਸੀਂ ਕਾਫੀ ਪੈਦਲ ਘੁੰਮੇ ਸੀ ਅਤੇ ਕਾਫੀ ਦੇਰ ਖੱੜ ਕੇ ਵੀ ਸੇਵਾ ਕੀਤੀ ਸੀ। ਜਦ ਤੱਕ ਅਸੀਂ ਆਪਣੀ ਫਲਾਈਟ ਦੇ ਗੇਟ ਤੱਕ ਪਹੁੰਚੇ ਸਾਡੀਆਂ ਲੱਤਾਂ ਜਵਾਬ ਦੇ ਚੁੱਕੀਆਂ ਸਨ। ਸਾਨੂੰ ਪੂਰੀ ਉਮੀਦ ਸੀ ਕਿ ਫਲਾਈਟ ਵਿਚ ਬੈਠਦੇ ਹੀ ਸਾਨੂੰ ਨੀਂਦ ਆ ਜਾਵੇਗੀ । ਤਕਰੀਬਨ ਰਾਤ ਦੇ ਸਾਢੇ ਨੌਂ ਵੱਜੇ ਅਸੀਂ ਫਲਾਈਟ ਵਿਚ ਬੈਠ ਗਏ ਸਾਂ ।ਮੈਂ ਅੱਖਾਂ ਮੀਟ ਲਈਆਂ, ਪਰ ਨੀਂਦ ਜਿਵੇਂ ਰੁਸ ਕੇ ਪੁੱਛ ਰਹੀ ਸੀ ਕਿ ਕਿਉਂ ਜਾ ਰਿਹਾ ਹੈਂ । ਪਿਛਲੇ ਦੋ ਦਿੰਨਾ ਦੇ ਦ੍ਰਿਸ਼ , ਅਵਾਜਾਂ ਅਤੇ ਚਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਹੀਆਂ ਸਨ। ਜਿਨ੍ਹਾਂ ਅਸੂਲਾਂ ਬਾਰੇ ਪੜ੍ਹਿਆ ਸੀ, ਸੁਣਿਆ ਸੀ; ਅੱਜ ਅੱਸੀਂ ਓਹ ਅਸੂਲ, ਓਹ ਜਜ਼ਬਾ ਵੇਖ ਕੇ ਆਏ ਸਾਂ।
ਮੌਜੂਦਾ ਸਮੇਂ ਚ ਖੇਤੀਬਾੜੀ ਵਿੱਚ ਪੈਦਾ ਹੋਏ ਸੰਕਟ ਤੇ ਸੈਕਟਰ-28 ਏ, ਚੰਡੀਗੜ੍ਹ ਵਿਖੇ ਸੰਵਾਦ ਵੱਲੋਂ ਪ੍ਰੋਗਰਾਮ ਮਿਤੀ 18/11/2020 ਨੂੰ ਕਰਵਾਇਆ ਗਿਆ ਸੀ। ਜਿਸ ਵਿੱਚ ਵੱਖ-ਵੱਖ ...
ਸ਼ੰਭੂ ਮੋਰਚੇ ਵੱਲੋਂ ਚਲਾਈ ਜਾ ਰਹੀ "ਵਾਰਿਸ ਪੰਜਾਬ ਦੇ" ਮੁਹਿੰਮ ਤਹਿਤ ਲੰਘੀ 19 ਨਵੰਬਰ 2020 ਨੂੰ ਟੀਚਰਜ਼ ਹੋਮ, ਬਠਿੰਡਾ ਵਿਖੇ ਪੰਜਾਬ ਕੇਂਦ੍ਰਿਤ ਖੇਤੀਬਾੜੀ ਮਾਡਲ ਉੱਤੇ ਇੱਕ ਵਿਚਾਰ-ਚਰਚਾ ਕਰਵਾਈ ਗਈ।
ਚੰਡੀਗੜ੍ਹ – ਕਿਸਾਨੀ ਸੰਘਰਸ਼ ਦੀ ਹਿਮਾਇਤ ‘ਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਭਾਰਤ ਸਰਕਾਰ ਦਾ “ਪਦਮ ਸ੍ਰੀ” ਵਾਪਿਸ ਕਰਨ ਦਾ ਫੈਸਲਾ ਕੀਤਾ ਹੈ।ਬਾਬਾ ...
29 ਫਰਵਰੀ 2012 ਨੂੰ ਗੁਰਦਾਸਪੁਰ ਗੋਲੀ ਕਾਂਡ ਵਿਚ ਪੰਜਾਬ ਪੁਲਿਸ ਵੱਲੋਂ ਸ਼ਹੀਦ ਕੀਤੇ ਗਏ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਸਤਿਕਾਰਯੋਗ ਦਾਦਾ ਜੀ ਬਾਪੂ ਗਿਆਨ ਸਿੰਘ ਅੱਜ ਅਕਾਲ ਚਲਾਣਾ ਕਰ ਗਏ।
ਸੰਵਾਦ ਵੱਲੋਂ ਸਿੱਖ ਸੰਘਰਸ਼ ਦੀ ਅਣਥੱਕ ਜੁਝਾਰੂ ਸਖਸ਼ੀਅਤ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿੱਚ ਸਲਾਨਾ ਯਾਦਗਾਰੀ ਭਾਸ਼ਣ ਵੀਰਵਾਰ 12 ਨਵੰਬਰ, 2020 ਨੂੰ ਕਰਵਾਇਆ ਗਿਆ। ਇਸ ਸਾਲ ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਵੱਲੋਂ "ਕਿਰਤ ਅਤੇ ਸ਼ਹਾਦਤ" ਵਿਸ਼ੇ ਉੱਤੇ ਵਖਿਆਨ ਕੀਤਾ ਗਿਆ।
ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਬੀਬੀ ਗੁਰਮੀਤ ਕੌਰ ਦੀ ਲਿਖੀ ਕਿਤਾਬ "ਮਰਜੀਵੜਾ" ਜਾਰੀ ਕਰਨ ਮੌਕੇ ਬੀਬੀ ਪ੍ਰਭਜੋਤ ਕੌਰ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਸੁਣੋ।
ਇਸ ਪੇਸ਼ਕਸ਼ ਵਿੱਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਇਸ ਮਾਮਲੇ ਪਿੱਛੇ ਖੜ੍ਹੇ ਹਾਲਾਤ ਬਾਰੇ ਸੱਤ ਅਹਿਮ ਪੱਖਾਂ ਦੀ ਸ਼ਨਾਖਤ ਕਰਕੇ ਉਸ ਬਾਰੇ ਕਰਨਯੋਗ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਵਿਚਾਰ ਸੰਗਤਾਂ ਦੀ ਜਾਣਕਾਰੀ ਹਿੱਤ ਇੱਥੇ ਸਾਂਝੇ ਕੀਤੇ ਜਾ ਰਹੇ ਹਨ।
Next Page »